ਜਿਵੇਂ ਜਿਵੇਂ ਸੰਸਾਰ ਉਨਤੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ, ਵਿਗਿਆਨ ਅਤੇ ਟੈਕਨਾਲੋਜੀ ਆਪਣਾ ਨਵਾਂ ਰਸਤਾ ਅਪਣਾ ਰਹੀਆਂ ਹਨ ਨਵੇਂ ਨਵੇਂ ਕਾਰਖਾਨਿਆਂ ਦਾ ਨਿਰਮਾਣ ਹੋ ਰਿਹਾ ਹੈ, ਹੱਥੀ ਕੰਮ ਕਰਨ ਦਾ ਰੁਝਾਨ ਘਟਦਾ ਜਾ ਰਿਹਾ ਹੈ, ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਕਮਰਿਆਂ ਵਿੱਚ ਬੈਠ ਕੇ ਫਸਲਾਂ ਦੀ ਦੇਖਭਾਲ ਕਰ ਰਹੈ ਹਨ, ਰਿਮੋਟ ਕੰਟਰੋਲ ਦਾ ਜ਼ਮਾਨਾ ਆ ਗਿਆ ਹੈ ਅਤੇ ਮਨੁੱਖ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਚੁੱਕਾ ਹੈ । ਇਸ ਤਰਾਂ ਦੀ ਜੀਵਨ ਸ਼ੈਲੀ ਦਾ ਅਸਰ ਮਨੁੱਖ ਦੇ ਸਰੀਰ ਅੰਦਰ ਸਥਿਤ ਕੁਝ ਗ੍ਰੰਥੀਆਂ ‘ਤੇ ਪੈਂਦਾ ਹੈ ਜਿਨ੍ਹਾਂ ਨੂੰ ਆਧੁਨਿਕ ਮੈਡੀਕਲ ਪ੍ਰਬੰਧ ਨੇ ਐਂਡੋਕਰਾਇਨੋਲੋਜੀ ਦਾ ਨਾਂ ਦਿੱਤਾ ਹੈ । ਸਰੀਰ ਵਿੱਚ ਵੱਖ ਵੱਖ ਤਰਾਂ ਦੀਆਂ ਗ੍ਰੰਥੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਤਰਲ ਪਦਾਰਥ ਨਿਕਲਦੇ ਹਨ ਜਿਹੜੇ ਸਰੀਰ ਦੇ ਅੰਦਰ ਹਰ ਕੰਮ ਕਾਜ ਨੂੰ ਕੰਟਰੋਲ ਕਰਦੇ ਹਨ ਅਤੇ ਇਨ੍ਹਾਂ ਤਰਲ ਪਦਾਰਥਾਂ ਨੂੰ ਹਾਰਮੋਨਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਹਾਰਮੋਨਜ਼ ਜੀਵਨ ਦੇਣ ਵਾਲੇ ਉਨ੍ਹਾਂ ਪਦਾਰਥਾਂ ਦਾ ਨਾਂ ਹੈ ਜੋ ਬਹੁਤ ਹੀ ਤੇਜ਼ੀ ਨਾਲ ਸਰੀਰ ਉਪਰ ਅਸਰ ਕਰਦੇ ਹਨ । ਇਹ ਜੈਵਿਕ ਪਦਾਰਥ ਕਈ ਤਰਾਂ ਦੇ ਹੁੰਦੇ ਹਨ ਅਤੇ ਭਿੰਨ ਭਿੰਨ ਪ੍ਰਕਾਰ ਦੇ ਕੰਮ ਕਰਦੇ ਹਨ । ਕੁਝ ਸਿੱਧੇ ਤੌਰ ‘ਤੇ ਖੂਨ ਦੇ ਨਾਲ ਮਿਲ ਜਾਂਦੇ ਹਨ ਅਤੇ ਕੁਝ ਸਰੀਰ ਵਿੱਚ ਹੋਰ ਗ੍ਰੰਥੀਆਂ ਨਾਲ ਮਿਲ ਕੇ ਸਰੀਰ ਦੇ ਵਾਧੇ ਵਿੱਚ ਸਹਾਇਕ ਹੁੰਦੇ ਹਨ । ਕੁਝ ਹਾਰਮੋਨਜ਼ ਸਰੀਰ ਵਿੱਚ ਖਾਸ ਜਗ੍ਹਾ ਉਤੇ ਰਹਿ ਕੇ ਹੀ ਅਸਰ ਦਿਖਾਉਂਦੇ ਹਨ ਜਿਵੇਂ ਪੁਰਸ਼ਾਂ ਅਤੇ ਇਸਤਰੀਆਂ ਦੇ ਸੈਕਸ ਹਾਰਮੋਨਜ਼, ਸਿਰ ਵਿੱਚ ਪਿਚੂਟਰੀ ਗ੍ਰੰਥੀ ਵਿੱਚ ਬਣਨ ਵਾਲੇ ਪਰੋਲੈਕਟੀਨ ਵੈਸੋਪ੍ਰੈਸਿਕ ਅਤੇ ਆਕਸੀਟੋਸਿਨ ਅਤੇ ਐਡਰੀਨਲ ਗ੍ਰੰਥੀ ਵਿੱਚ ਬਣਨ ਵਾਲੇ ਹਾਰਮੋਨਜ਼ ਜਿਵੇਂ ਕਾਰਟੀਸੋਨ, ਐਲਡੋਸਟੀਰੋਨ ਅਤੇ ਐਂਡ੍ਰੋਨਜ਼ਗ਼ ਇਨ੍ਹਾਂ ਗ੍ਰੰਥੀਆਂ ਦਾ ਸਰੀਰ ਉਪਰ ਵੱਖ ਵੱਖ ਅਸਰ ਪੈਂਦਾ ਹੈ । ਗਲੈਂਡਜ਼ ਦੇ ਚਿਤ੍ਰ ਇੱਕ ਬਾਹਰੀ ਕੜੀ ਤੌਂ ਇੰਗਲੈਂਡ ਦੇ ਸਰਕਾਰੀ ਸਿਹਤ ਵਿਭਾਗ ਦੀ ਪੰਜਾਬੀ ਵਿੱਚ ਸਿਹਤ ਬਾਰੇ ਜਾਣਕਾਰੀ ਭਰਪੂਰ ਸਾਈਟ